Bhai Baldev Singh Jethuwal
Attain Shaheedi on 4 June 1984
Male, age 25
Demographics
Residence
Village Map
Father Name
Bhai Veer Singh Ji Walia
Mother Name
Mata Basant Kaur Ji
Siblings
3 Brothers & 2 Sisters; Bhai Bhagat Singh, Bhai Daljit Singh, Bhai Ratan Singh, Bibi Amar Kaur and Bibi Simar Kaur.
Year of Birth
1959
Married
Yes
Husband/Wife Name
Bibi Hardeep Kaur alias Darshan Kaur
Children
Bibi Jasbir Kaur
Jhujharoo Sangarsh
Jhajharo Status
Fighter
Jathebandi
Sathi Singh Profiles
Shaheedi Details
Shaheedi Date
June 4, 1984
Place of Shaheedi
Shri Darbar Sahib, Amritsar
Jiwni/Biographic Information
ਚਾਲ੍ਹੀ ਵਰ੍ਹੇ ਬਾਅਦ ਸੱਚਖੰਡ ਚੋਂ ਮੈਨੂੰ ਮੇਰਾ ਪਿਤਾ ਮਿਲ ਗਿਆ…
-

Bibi Jasbir Kaur daughter of Bhai Baldev Singh Jathuwal June 1984
ਸ਼ਹੀਦ ਭਾਈ ਬਲਦੇਵ ਸਿੰਘ ਦੀ ਧੀ ਭੈਣ ਜਸਬੀਰ ਕੌਰ ਦੱਸਦੀ ਹੈ ਕਿ 3 ਜੂਨ 1984 ਜਦੋਂ ਪਾਪਾ ਤੇ ਉਨ੍ਹਾਂ ਦੇ ਸਾਥੀ ਘਰੋਂ ਤੁਰੇ ਸੀ ਮੈਂ ਉਦੋਂ ਅੱਠਵੀਂ ਜਮਾਤ ਚ ਪੜ੍ਹਦੀ ਸੀ ਸਕੂਲ ਤੋਂ ਅੱਧੀ ਛੁੱਟੀ ਵੇਲੇ ਘਰ ਆ ਰਹੀ ਸੀ।
ਮੈਂ ਵੇਖਿਆ ਕਾਫੀ ਪਿੰਡ ਵਾਸੀ ਗਲ੍ਹੀਆਂ ਵਿਚ ਇਕੱਠੇ ਹੋਏ ਹਨ ਜਿਨ੍ਹਾਂ ਦੇ ਚਿਹਰਿਆਂ ਦੇ ਵੱਖਰੀ ਕਿਸਮ ਦਾ ਜਲਾਲ ਸੀ ਪਤਾ ਲੱਗਾ ਕਿ ਇਹ ਸਭ ਅੰਮ੍ਰਿਤਸਰ ਨੂੰ ਜਾ ਰਹੇ ਹਨ ਜਿੰਨਾ ਦੇ ਜਥੇਦਾਰ ਮੇਰੇ ਪਿਤਾ ਜੀ ਸਨ।
ਮੈਂ ਪਾਪਾ/ਪਾਪਾ ਕਰਦੀ ਪਿੱਛੇ ਭੱਜੀ ਉਹਨਾਂ ਦੇ ਸਾਥੀ ਬਲਰਾਜ ਸਿੰਘ ਨੇ ਕਿਹਾ “ਬਲਦੇਵ ਸਿਆ” ਤੇਰੀ ਧੀ ਪਿੱਛੇ ਆ ਰਹੀ ਹੈ ਉਹ ਮੈਂਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਮੈਂ ਉਨ੍ਹਾਂ ਦੀ ਇਕਲੌਤੀ ਧੀ ਸੀ,ਜਾਂਦੀ ਵਾਰ ਇਕਦਮ ਵਾਪਸ ਮੁੜ੍ਹੇ ਮੈਨੂੰ ਗਲਵਕੜੀ ਵਿਚ ਲੈ ਕੇ ਪਿਆਰ ਦੇ ਕੇ ਕਿਹਾ ਪੁੱਤ ਚੱਲ ਘਰ ਮੈਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਨਾਲ ਉਹੀ ਅਖੀਰੀ ਮੇਲ ਹੋਵੇਗਾ ।
ਪਿੰਡ ਦੇ ਇਹ ਸਾਰੇ ਸਿੰਘ 3 ਜੂਨ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਪਿਤਾ ਜੀ ਦੇ ਸਾਥਿਆਂ ਮੁਤਾਬਕ ਪਾਪਾ ਜੀ 9 ਜੂਨ ਨੂੰ ਸ਼ਹੀਦ ਹੋਏ ਪਰ ਉਸ ਤੋਂ ਬਾਅਦ ਮੈਂ ਤੇ ਮੇਰੀ ਮਾਂ ਦੋਵਾਂ ਤੇ ਜਿੰਦਗੀ ਦੀਆਂ ਤਲ਼ਖ ਹਕੀਕਤਾਂ ਹੰਢਾਉਦਿਆਂ ਜੋ ਬੀਤਿਆ ਉਹ ਸੱਚਾ ਰੱਬ ਜਾਣਦਾ ਹੈ ਜਾਂ ਅਸੀ ਮਾਂਵਾਂ ਧੀਆਂ ।
ਜਮੀਨ ਦਾ ਪੰਜ ਕਨਾਲਾ ਦਾ ਛੋਟਾ ਜਿਹਾ ਟੁੱਕੜਾ ਜਿਸ ਤੇ ਪਾਪਾ ਖੇਤੀ ਕਰਦੇ ਸੀ ਬਸ ਉਹੀ ਆਮਦਨੀ ਦਾ ਸਹਾਰਾ ਸੀ ਮੇਰੀ ਵਿਧਵਾ ਮਾਂ ਦੇ ਸਿਰ ਦੇ ਸਾਰੇ ਘਰ ਦਾ ਬੋਝ ਆਣ ਪਿਆ, ਪਾਪਾ ਦੀ ਸ਼ਹੀਦੀ ਦਾ ਪਤਾ ਛੇ ਮਹੀਨੇ ਬਾਅਦ ਉਨ੍ਹਾਂ ਦੇ ਜੋਧਪੁਰ ਜੇਲ੍ਹ ਵਿੱਚ ਪਹੁੰਚੇ ਸਾਥੀਆਂ ਤੋਂ ਲੱਗਾ ਜਿੰਨਾ ਦੀ ਆਪਣੀ ਦੱਸ ਧੁੱਖ ਪਰਿਵਾਰਾਂ ਨੂੰ ਛੇ ਮਹੀਨੇ ਤੱਕ ਨਹੀ ਮਿਲੀ ਸੀ ਲੰਮਾ ਸਮਾਂ ਜੇਲ਼ ਕੱਟਣ ਤੋਂ ਬਾਅਦ ਪਰਿਵਾਰਾਂ ਵਿਚ ਪਰਤ ਆਏ ।
ਅਫਸੋਸ ਪਿਤਾ ਜੀ ਦੀ ਮ੍ਰਿਤਕ ਦੇਹ ਨਾ ਮਿਲਣ ਕਾਰਨ ਮੈਂ ਚਾਲ੍ਹੀ ਵਰ੍ਹੇ ਤੱਕ ਆਸ ਨਾ ਛੱਡੀ ਅੱਜ ਵੀ ਮੈਂਨੂੰ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਇੰਜ ਲੱਗਦਾ ਹੈ ਜਿਵੇਂ ਗੁਰੂ ਰਾਮਦਾਸ ਸਰਾਂ ਦੇ ਕਮਰਿਆਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੋਂ ਕਿਤੇ ਉਹ ਮੈਨੂੰ ਮਿਲ ਪੈਣਗੇ ।
ਪਰ ਮੈਂ ਪਾਪਾ ਸਮੇਂਤ ਉਨ੍ਹਾਂ ਸਾਰੇ ਕੌਂਮੀ ਸ਼ਹੀਦਾਂ ਦੇ ਖ਼ੂਨ ਦੀ ਮਹਿਕ ਨੂੰ ਮਹਿਸੂਸ ਕਰ ਆਉਦੀ ਹਾਂ ।
ਮੇਰੀਆਂ ਏਹੀ ਯਾਦਾਂ ਬਚੀਆਂ ਹਨ ਮੇਰੇ ਵਿਆਹ ਤੋਂ ਬਾਅਦ ਘਰ ਵਿੱਚ ਕੱਲੀ ਮਾਂ ਪਿਤਾ ਜੀ ਦੀਆਂ ਤਸਵੀਰਾਂ ਨਾਲ ਗੱਲਾਂ ਕਰਕੇ ਕਈ ਵਾਰ ਗਿਲ੍ਹਾ ਕਰਿਆ ਕਰਦੀ ਸੀ ਕਿ ਸਰਦਾਰਾ ਮੈਨੂੰ ਕਿਸ ਆਸਰੇ ਛੱਡ ਗਿਆ…?
ਜਦੋਂ ਕਦੇ ਮੈਂ ਘਰ ਜਾਣਾ ਮੇਰੇ ਮਨ ਨੂੰ ਦਿਲਾਸੇ ਦੇਣ ਲਈ ਇਹ ਵੀ ਕਿਹਾ ਕਰਦੀ ਸੀ ਕਿ ਲੋਕਾਂ ਦੇ ਇਕ ਦੋ ਪੁੱਤ ਹੀ ਹੁੰਦੇ ਆ ਮੇਰਾ_ਪਿੰਡ_ਹੀ_ਮੇਰੇ_ਪੁੱਤਾਂ_ਦਾ-ਹੈ ।
ਮਾਂ ਦੇ ਅਕਾਲ ਚਲਾਣੇ ਬਾਅਦ ਮੈਂ ਵੀਰਾਨ ਪਿਆ ਖੰਡਰ ਘਰ ਵੇਖ ਭਾਵੁਕ ਹੋ ਜਾਂਦੀ ਹਾਂ ।
ਹੁਣ ਮਹਾਰਾਜ ਨੇ ਗੁਜਾਰੇ ਜੋਗਾ ਬਹੁਤ ਕੁਝ ਦਿੱਤਾ ਹੈ ਪਰ ਗਿਲਾ ਇਹ ਹੈ ਕਿ ਪਿਤਾ ਜੀ ਕੌਂਮ ਲਈ ਸ਼ਹੀਦ ਹੋਏ ਪਰ ਸਾਨੂੰ ਔਖੇ ਸਮੇਂ ਕਿਸੇ ਕੌਂਮੀ ਆਗੂ ਨੇ ਝੂਠਾ ਦਿਲਾਸਾ ਦੇ ਕੇ ਵੀ ਹਾਲ ਨਹੀ ਪੁੱਛਿਆ ਅੱਜ ਚਾਲ੍ਹੀ ਸਾਲਾਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਭਿੰਡਰਾਂਵਾਲਿਆਂ ਵਲੋਂ ਸ਼ਹੀਦੀ ਯਾਦਗਾਰ ਦੇ ਚੱਲ ਰਹੇ ਨਿਰਮਾਣ ਵੇਖ ਮਨ ਨੂੰ ਤਸੱਲੀ ਹੈ ਕਿ ਚਲੋ ਵਰਤਮਾਨ ਵਿਚ ਕਿਸੇ ਮਹਾਂਪੁਰਸ਼ ਨੇ ਤਾਂ ਵੱਡਾ ਸੋਚਿਆ ਘੱਲੂਘਾਰੇ ਦੇ ਸ਼ਹੀਦਾਂ ਦੀ ਗੈਲਰੀ ਵਿਚ ਸਮੂਹ ਸ਼ਹੀਦਾਂ ਸਮੇਂਤ ਮੇਰੇ ਪਿਤਾ ਜੀ ਦੀ ਤਸਵੀਰ ਲੱਗੀ ਤੇ ਅੱਜ ਮੈਨੂੰ ਚਾਲ੍ਹੀ ਵਰ੍ਹੇ ਪਹਿਲਾਂ ਵਿਛੜਿਆ ਮੇਰਾ ਪਿਤਾ ਮੈਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੋਂ ਮਿਲ ਗਿਆ,ਜਿਥੇ ਅਕਸਰ 84 ਤੋਂ ਬਾਅਦ ਇਕ ਦਹਾਕਾ ਮੇਰੀ ਮਾਂ ਬੂਹੇ ਬਾਰੀਆਂ ਚੋਂ ਝਾਕ-੨ ਪਾਪਾ ਨੂੰ ਲੱਭਦੀ ਰਹੀ…ਤੇ ਇਹ ਕਹਿੰਦਿਆਂ ਭਾਵੁਕ ਹੋ ਗਈ ।
ਸ਼ਹੀਦ ਬਲਦੇਵ ਸਿੰਘ ਜੇਠੂਵਾਲ ਉਹ ਸਖ਼ਸ਼ ਸੀ ਜੋ ਖੇਤਾਂ ਵਿਚ ਹਲ੍ਹ ਵਾਹੁੰਦੇ ਨੂੰ ਪਤਾ ਲੱਗਾ ਕਿ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋ ਗਿਆ ਹੈ,ਸਿੱਧਾ ਘਰ ਆਣਕੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਉਸਮੈਂਟ ਕਰਕੇ ਐਲਾਨ ਕੀਤਾ ਕਿ ਸਿੰਘੋ ਆਓ ਸ਼ਹਾਦਤਾਂ ਦਾ ਸਮਾਂ ਆ ਗਿਆ ਹੈ,ਮਰ ਤਾਂ ਇਕ ਦਿਨ ਸਭ ਨੇ ਜਾਣਾ ਹੈ ਪਰ ਗੁਰੂਘਰ ਮਰਣ ਵਾਲੇ ਸ਼ਹੀਦ ਅਖਵਾਉਂਦੇ ਹਨ…ਆਪਣੇ ਬੋਲ ਪੁਗਾਉਣ ਵਾਲਾ ਸੂਰਾ ਪਾਤਸ਼ਾਹ ਜੀ ਦੀ ਗੋਦ ਵਿਚ ਪਹੁੰਚ ਸ਼ਹੀਦ ਹੋ ਨਿਬੜਿਆ ।
ਸ਼ਮਸ਼ੇਰ ਜੇਠੂਵਾਲ